• Welcome to Our store Online Kitab Ghar
  • Call Us: +91 89686 72526
×

Our Story:

ਗੱਲ 2016-17 ਦੀ ਹ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਦੋਸਤ ਮਨਿੰਦਰ ਸਿੰਘ ਬੱਬੂ ਕੋਲ ਗਿਆ । ਉੱਥੇ ਜਾ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਛੜਿਆ ਹੋਇਆ ਹਾਂ ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ, ਜਦੋਂ ਮੈਂ ਤੇ ਬੱਬੂ ਯੂਨੀਵਰਸਿਟੀ ਦੀ ਭਗਵਾਨ ਦਾਸ ਕੰਟੀਨ ਤੇ ਬੈਠੇ ਚਾਹ ਪੀ ਰਹੇ ਸੀ। ਉਸ ਵਕਤ ਬੱਬੂ ਦੇ ਕੁਝ ਦੋਸਤ ਵੀ ਸਾਡੇ ਨਾਲ ਬੈਠੇ ਚਾਹ ਪੀ ਰਹੇ ਸਨ। ਉਹ ਆਪਸ ਵਿੱਚ ਕਿਤਾਬਾਂ ਬਾਰੇ ਗੱਲਬਾਤ ਕਰ ਰਹੇ ਸਨ। ਉਹਨਾਂ ਦੀ ਗੱਲਬਾਤ ਸੁਣ ਕੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਮੈਨੂੰ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਅਤੇ ਵਿਸ਼ਵ ਪੱਧਰ ਤੇ ਹੋ ਰਹੀ ਉਥਲ ਪੁਤਲ ਬਾਰੇ ਕੁਝ ਵੀ ਨਹੀਂ ਪਤਾ । ਉਹਨਾਂ ਦੀਆਂ ਗੱਲਾਂ ਤੋਂ ਮੈਂ ਬਹੁਤ ਹੀ ਪ੍ਰਭਾਵਿਤ ਹੋਇਆ। ਫਿਰ ਮੈਂ ਆਪਣੀ ਜਗਿਆਸਾ ਦੇ ਚਲਦਿਆ ਬੱਬੂ ਨਾਲ ਇਸ ਬਾਰੇ ਗੱਲ ਕੀਤੀ ਜੋ ਉਸਦਾ ਟਾਈਮ ਯੂਨੀਵਰਸਿਟੀ ਵਿੱਚ ਐਮਏ ਕਰ ਰਿਹਾ ਸੀ। ਉਸਨੇ ਮੈਨੂੰ ਬਹੁਤ ਸਾਰੀਆਂ ਕਿਤਾਬਾਂ ਵਾਲੇ ਦੱਸਿਆ ਤੇ ਮੇਰਾ ਲਾਇਬਰੇਰੀ ਦਾ ਕਾਰਡ ਵੀ ਬਣਾ ਕੇ ਦਿੱਤਾ। ਫਿਰ ਮੈਂ ਪਹਿਲੀ ਕਿਤਾਬ ਜ਼ਿੰਦਗੀ ਜ਼ਿੰਦਾਵਾਦ ਲੇਖਕ ਰਾਣਾ ਰਣਬੀਰ ਜੀ ਦੀ ਪੜ੍ੀ ਉਸ ਵਿੱਚੋਂ ਮੈਨੂੰ ਬਹੁਤ ਸਾਰੀਆਂ ਕਿਤਾਬਾਂ ਦੀ ਜਾਣਕਾਰੀ ਮਿਲੀ ਜਿਵੇਂ ਮੇਰਾ ਤਾਂ ਗਿਸਥਾਨ ਅਸ਼ਲੀਨਸਾਨ ਦੀ ਕਹਾਣੀ ਮਾਂ ਇਸੇ ਤਰ੍ਹਾਂ ਅੱਗੇ ਮੈਂ ਗੁਰਦਿਆਲ ਸਿੰਘ ਦਾ ਪਰਸਾ ਅੰਨੇ ਘੋੜੇ ਦਾ ਦਾਨ ਮੜੀ ਦਾ ਦੀਵਾ ਮੜੀਆਂ ਫਿਰ ਸਿੱਖ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਸਿੰਘ ਆਦੀ ਪੜ੍ਹਦਿਆਂ ਤਕਰੀਬਨ ਸਾਰੇ ਸਿੱਖ ਇਤਿਹਾਸ ਬਾਰੇ ਜਾਨੇ ਆਂ। ਪਰ ਮੈਨੂੰ ਕਿਤਾਬਾਂ ਲਿਆਉਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ ਕਿਉਂਕਿ ਮੇਰਾ ਪਿੰਡ ਤਲਵੰਡੀ ਸਾਬੋ ਤੋਂ 12 13 ਕਿਲੋਮੀਟਰ ਪਿੱਛੇ ਹਟਵਾਂ ਸਿੰਘੋ ਹੈ। ਬਾਕੀ ਸਾਡੇ ਇਲਾਕੇ ਨੂੰ ਬਹੁਤ ਜ਼ਿਆਦਾ ਪਛੜਿਆ ਹੋਇਆ ਸਮਝਿਆ ਜਾਂਦਾ ਹੈ। ਇਸ ਗੱਲ ਨੇ ਮੈਨੂੰ ਆਪਣੇ ਇਲਾਕੇ ਦੇ ਪਾਠਕਾਂ ਵਾਸਤੇ ਕੁਝ ਕਰਨ ਲਈ ਉਤਸਾਹਿਤ ਕੀਤਾ।


ਫਿਰ ਮੈਂ ਆਪਣੀ ਇਲਾਕੇ ਦੇ ਲੱਗੇ ਪਿਛੜੇਪਨ ਦੇ ਦਾਗ ਨੂੰ ਲਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜੋ ਕਿ ਮੈਨੂੰ ਲੱਗਿਆ ਇਸ ਵਿੱਚ ਮੇਰਾ ਸਭ ਤੋਂ ਵੱਧ ਸਾਥ ਕਿਤਾਬਾਂ ਹੀ ਦੇਣਗੀਆਂ ਕਿਉਂਕਿ ਜਿਵੇਂ ਮੈਂ ਕਿਤਾਬਾਂ ਨਾਲ ਜੁੜ ਕੇ ਇਸ ਗਲੋਬਲ ਪਿੰਡ ਭੰਨਣ ਜਾ ਰਹੇ ਸੰਸਾਰ ਨੂੰ ਸਮਝਿਆ ਹੈ। ਇਸੇ ਤਰ੍ਹਾਂ ਮੇਰੇ ਇਲਾਕੇ ਅਤੇ ਪੂਰੇ ਪੰਜਾਬ ਦੇ ਲੋਕ ਕਿਤਾਬਾਂ ਨਾਲ ਜੁੜਨ ਤਾਂ ਜੋ ਉਹ ਵੀ ਆਪਣੇ ਗਿਆਨ ਭੰਡਾਰ ਵਿੱਚ ਵਾਧਾ ਕਰਦਿਆਂ ਵਿਸ਼ਵ ਦੇ ਪੜ੍ੇ ਲਿਖੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰ ਸਕਣ ਤੇ ਕਾਬਲ ਹੋ ਜਾਣ। ਪਰ ਮੇਰੇ ਇਲਾਕੇ ਵਿੱਚ ਕੋਈ ਸਾਹਿਤਿਕ ਕਿਤਾਬਾਂ ਦੀ ਦੁਕਾਨ ਨਹੀਂ ਸੀ ਜਿੱਥੋਂ ਆਸਾਨੀ ਨਾਲ ਹਰ ਪਾਠ ਕਿਤਾਬਾਂ ਲੈ ਸਕੇ। ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਸੋਸ਼ਲ ਮੀਡੀਆ ਨੂੰ ਇਸ ਸਾਰਥਕ ਕੰਮ ਲਈ ਵਰਤਿਆ ਜਾਵੇ। ਇਸ ਤਰ੍ਹਾਂਇੰਸਟਾਗਰਾਮ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੈਂ ਆਨਲਾਈਨ ਕਿਤਾਬ ਘਰ ਪੇਜ ਬਣਾਇਆ ਜਿਸ ਦਾ ਉਦੇਸ਼ ਸਾਡੀ ਆਵਾਜ਼ ਸਾਡਾ ਖੁਆਬ ਹੋਵੇ ਹਰ ਇੱਕ ਹੱਥ ਚ ਕਿਤਾਬ ਸਾਡਾ ਮਕਸਦ ਘਰ ਕਿਤਾਬ ਰੱਖਿਆ ਹੈ।। ਮੇਰਾ ਇਹ ਉਦੇਸ਼ ਜੇ ਤੁਹਾਨੂੰ ਸਾਰਥਕ ਲੱਗੇ ਤਾਂ ਤੁਸੀਂ ਸਾਰੇ ਮੇਰਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਆਪਾਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੀਏ।


ਤੁਹਾਡਾ ਆਪਣਾ -ਰਵਿੰਦਰ ਸਿੰਘ (89686-72526)
ਵਿਸ਼ੇਸ਼ ਸਹਿਯੋਗੀ :- ਮਨਿੰਦਰ ਸਿੰਘ ਬੱਬੂ, ਰਾਣਾ ਰਣਬੀਰ, ਚੇਤਨਾ ਪ੍ਰਕਾਸ਼ਨ ਲੁਧਿਆਣਾ